Patiala: 17 Feb. 2018
Five day workshop on English pronunciation and phonetics concluded at Multani Mal Modi College, Patiala
 
A five day workshop on English pronunciation and phonetics was organized by the department of English of Multani Mal Modi College, Patiala from 13-17 Feb. 2018. This workshop intended to equip the students with practical and theoretical skills in English language. The workshop was conducted by Prof. Vaneet Kaur and Prof. Poonam Dhiman from the department.
Dr. Khushwinder kumar, Principal of the college, presided over the valedictory ceremony of the workshop. Prof. Vaneet welcomed him and all the participants. Speaking on the occasion, Principal congratulated the department for organizing the workshop.
He said that language skills should not be confined to their functionality rather should extend to the philosophical and aesthetic levels.
Sharing their feedback about the workshop, one of the students Jaspreet Singh said that this was quite engaging and enriching experience. Another student Jasmeet Kaur told that the workshop was successful in exploring new concepts about learning English. Certificates of participation were also distributed to the students.
Prof. Poonam Dhimaan presented the vote of thanks. Dr.Shailendra Sandhu, Prof. Shivani Malhotra, Prof. Sukhvir Kaur, Prof. Hem lata, Prof.Shikha, Prof Harleen Kaur, Prof. Parul were present on the occasion.
 
ਪਟਿਆਲਾ: 17 ਫਰਵਰੀ, 2018
ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਅੰਗਰੇਜ਼ੀ ਉਚਾਰਣ ਅਤੇ ਫੌਨਿਟਕ ਸਬੰਧੀ ਪੰਜ ਰੋਜ਼ਾ ਵਰਕਸ਼ਾਪ ਦਾ ਸਮਾਪਨ
 
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਅੰਗਰੇਜ਼ੀ ਵਿਭਾਗ ਵਿਖੇ 13-17 ਫਰਵਰੀ, 2018 ਤੱਕ ਪੰਜ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਇਸ ਵਰਕਸ਼ਾਪ ਦਾ ਉਦੇਸ਼ ਵਿਦਿਆਰਥੀਆਂ ਨੂੰ ਅੰਗਰੇਜ਼ੀ ਭਾਸ਼ਾ ਦੇ ਤਕਨੀਕੀ ਹੁਨਰ ਅਤੇ ਸ਼ੁੱਧ ਉਚਾਰਣ ਸਬੰਧੀ ਉਚ-ਪੱਧਰੀ ਜਾਣਕਾਰੀ ਦੇਣਾ ਸੀ।ਇਸ ਵਰਕਸ਼ਾਪ ਨੂੰ ਅੰਗਰੇਜ਼ੀ ਵਿਭਾਗ ਦੇ ਪ੍ਰੋ.ਵਿਨੀਤ ਕੌਰ ਅਤੇ ਪ੍ਰੋ.ਪੂਨਮ ਧੀਮਾਨ ਨੇ ਆਯੋਜਿਤ ਕੀਤਾ।
ਕਾਲਜ ਦੇ ਪ੍ਰਿੰਸੀਪਲ ਡਾ.ਖੁਸ਼ਵਿੰਦਰ ਕੁਮਾਰ ਨੇ ਇਸ ਵਰਕਸ਼ਾਪ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕੀਤੀ।ਉਹਨਾਂ ਨੇ ਇਸ ਮੌਕੇ ਤੇ ਵਿਭਾਗ ਨੂੰ ਇਸ ਵਰਕਸ਼ਾਪ ਦੇ ਆਯੋਜਨ ਲਈ ਵਧਾਈ ਦਿੱਤੀ।ਉਹਨਾਂ ਨੇ ਇਸ ਮੌਕੇ ਤੇ ਬੋਲਦਿਆ ਕਿਹਾ ਕਿ ਕਿਸੇ ਵੀ ਭਾਸ਼ਾ ਦੀ ਤਕਨੀਕੀ ਜਾਣਕਾਰੀ ਨੂੰ ਸਿਰਫ ਉਸਦੀ ਕੰਮਕਾਜੀ ਵਰਤੋੋਂ ਤੱਕ ਮਹਿਦੂਦ ਕਰਨ ਦੀ ਬਿਜਾਏ ਉਸਦੇ ਫਲਸਫੇ ਅਤੇ ਸੁਹਜ ਨੂੰ ਸਿੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਇਸ ਵਰਕਸ਼ਾਪ ਬਾਰੇ ਆਪਣੇ ਤਜਰਬੇ ਸਾਂਝੇ ਕਰਦਿਆ ਇੱਕ ਵਿਦਿਆਰਥੀ ਜਸਪ੍ਰੀਤ ਸਿੰਘ ਨੇ ਕਿਹਾ ਕਿ ਇਸ ਨਾਲ ਮੇਰੀ ਅੰਗਰੇਜ਼ੀ ਭਾਸ਼ਾ ਉੱਤੇ ਪਕੜ ਹੋਰ ਪੀਡੀ ਹੋਈ ਹੈ।ਵਿਦਿਆਰਥਣ ਜਸਮੀਤ ਕੌਰ ਦਾ ਕਹਿਣਾ ਸੀ ਕਿ ਇਸ ਵਰਕਸ਼ਾਪ ਵਿੱਚ ਭਾਸ਼ਾ ਸਬੰਧੀ ਸਾਡੀਆਂ ਕਈ ਗੁੰਝਲਾਂ ਹੱਲ ਹੋਈਆ ਹਨ।
ਇਸ ਮੌਕੇ ਤੇ ਵਰਕਸ਼ਾਪ ਵਿੱਚ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ।
ਅੰਤ ਵਿੱਚ ਪ੍ਰੋ.ਪੂਨਮ ਧੀਮਾਨ ਨੇ ਇਸ ਵਰਕਸ਼ਾਪ ਦੀ ਸਫਲਤਾ ਲਈ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਪ੍ਰੋ.ਸ਼ੈਲੇਦਰ ਸਿੰਧੂ,ਪ੍ਰੋ.ਸ਼ਿਵਾਨੀ ਮਲਹੋਤਰਾ,ਪ੍ਰੋ.ਸੁਖਵੀਰ ਕੌਰ,ਪ੍ਰੋ.ਹੇਮ ਲਤਾ,ਪ੍ਰੋ.ਸ਼ਿਖਾ,ਪ੍ਰੋ.ਹਰਲੀਨ ਕੌਰ,ਪ੍ਰੋ.ਪਾਰੁਲ ਮੌਜੂਦ ਸਨ।